ਇਸ਼ਕ ਮੁਹੱਬਤ ਵਾਲੇ ਵਰਕੇ ਸਾਰੇ ਹੁਣ ਅਸੀਂ ਪਾੜ ਦਿੱਤੇ,
ਤੇਰੇ ਖਤ ਤਸਵੀਰਾਂ ਕਢ ਅਸੀਂ ਤੀਲੀ ਲਾ ਕੇ ਸਾੜ ਦਿੱਤੇ,
ਜਦ ਤੂੰ ਹੀ ਸਾਡਾ ਨਹੀ ਬਣਨਾ ਚਾਹੁੰਦਾ
ਦੱਸ ਫ਼ਿਰ ਕਿਉਂ ਤੇਰੇ ਅਸੀਂ ਅਖਵਾਈਏ,
ਤੂੰ ਹੱਸਦਾ ਏਂ ਸਾਡਾ ਹਾਲ ਵੇਖ ਕੇ
ਦੱਸ ਕਿਉਂ ਤੈਨੂੰ ਰੋਈ ਜਾਈਏ,
ਕਦਰ ਨਹੀ ਤੈਨੂੰ ਸੱਚੇ ਪਿਆਰ ਦੀ
ਇਹ ਵੀ ਉਲਾਹ੍ਮਾ ਕਿਉਂ ਦੇਈਏ,
ਗਲਤੀ ਸਾਡੀ ਸੀ ਜੋ ਨਾ ਪਰ੍ਖ ਸਕੇ,
ਤੈਨੂੰ ਬੇਵ੍ਫ਼ਾ ਦਾ ਤਾਹਨਾ ਕਿਉਂ ਦੇਈਏ,